ਸਾਡੇ ਅਨੰਦਮਈ ਭਾਈਚਾਰੇ ਵਿੱਚ ਸ਼ਾਮਲ ਹੋਵੋ!

ਇਹ ਪੰਨਾ ਅੰਗਰੇਜ਼ੀ-ਭਾਸ਼ਾ ਦੇ ਫਾਰਮਾਂ ਅਤੇ ਸਮੱਗਰੀ ਨਾਲ ਲਿੰਕ ਕਰਦਾ ਹੈ। ਇਸ ਸਮੇਂ ਰਜਿਸਟ੍ਰੇਸ਼ਨ ਫਾਰਮ ਅੰਗਰੇਜ਼ੀ ਵਿੱਚ ਭਰਨ ਦੀ ਲੋੜ ਹੈ। 

ਖੇਡਾਂ ਦੀ ਸ਼ਕਤੀ ਅਤੇ ਅਨੰਦ ਦੁਆਰਾ, ਸਪੈਸ਼ਲ ਓਲੰਪਿਕਸ ਬੀਸੀ ਬੌਧਿਕ ਅਸਮਰਥਤਾਵਾਂ ਵਾਲੇ ਐਥਲੀਟਾਂ ਨੂੰ ਉਹਨਾਂ ਦੇ ਜੀਵਨ ਨੂੰ ਸੰਪੰਨ  ਬਣਾਉਣ ਅਤੇ ਪੂਰੇ ਬ੍ਰਿਟਿਸ਼ ਕੋਲੰਬੀਆ ਵਿੱਚ ਸ਼ਮੂਲੀਅਤ ਵਾਲੇ ਭਾਈਚਾਰਿਆਂ ਦਾ ਨਿਰਮਾਣ ਕਰਨ ਲਈ ਸਮਰੱਥ ਬਣਾਉਂਦਾ ਹੈ। 

ਸ਼ੁਰੂਆਤ ਕਿਵੇਂ ਕਰਨੀ ਹੈ 

 

ਆਪਣੇ ਜੀਵਨ ਸਮੇਤ, ਦੂਜਿਆਂ ਦੇ ਜੀਵਨ ਬਦਲਣ ਲਈ ਤਿਆਰ ਹੋ? 

ਸਾਡੀ ਟੀਮ ਵਿੱਚ ਸ਼ਾਮਲ ਹੋਣ ਲਈ ਅੱਜ ਹੀ ਰਜਿਸਟਰ ਕਰੋ! 

ਹੇਠਾਂ ਭਰਨ ਯੋਗ PDF ਰਜਿਸਟ੍ਰੇਸ਼ਨ ਫਾਰਮਾਂ ਦੀ ਵਰਤੋਂ ਕਰਨ ਲਈ ਸੁਝਾਵਾਂ ਵਾਸਤੇ ਕਿਰਪਾ ਕਰਕੇ ਇੱਥੇ ਕਲਿੱਕ ਕਰੋ 

ਐਥਲੀਟ ਰਜਿਸਟ੍ਰੇਸ਼ਨ 

 1. ਰਜਿਸਟ੍ਰੇਸ਼ਨ ਅਤੇ ਮੈਡੀਕਲ ਫਾਰਮ 
-ਫਾਰਮ ਖੋਲ੍ਹਣ ਲਈ ਹੇਠਾਂ ਦਿੱਤੀ ਤਸਵੀਰ 'ਤੇ ਕਲਿੱਕ ਕਰੋ 
-ਫਾਰਮ ਨੂੰ ਆਪਣੇ ਕੰਪਿਊਟਰ 'ਤੇ ਸੇਵ ਕਰੋ 
- ਇਸ ਨੂੰ ਭਰੋ ਅਤੇ ਇਸ ਨੂੰ ਸੇਵ ਕਰੋ 
 

2. ਭਾਗੀਦਾਰ ਛੋਟ ਅਤੇ ਮੀਡੀਆ ਵਿਕਲਪ ਲੈਣ ਜਾਂ ਛੱਡਣ ਦਾ ਫਾਰਮ 
-ਫਾਰਮ ਖੋਲ੍ਹਣ ਲਈ ਕਿਰਪਾ ਕਰਕੇ ਇੱਥੇ ਕਲਿੱਕ ਕਰੋ 
-ਫਾਰਮ ਨੂੰ ਆਪਣੇ ਕੰਪਿਊਟਰ 'ਤੇ ਸੇਵ ਕਰੋ 
- ਇਸ ਨੂੰ ਭਰੋ ਅਤੇ ਇਸ ਨੂੰ ਸੇਵ ਕਰੋ

 

3. ਆਪਣੇ ਦੋ ਭਰੇ ਹੋਏ ਦਸਤਾਵੇਜ਼ ਆਪਣੇ ਸਥਾਨਕ ਭਾਈਚਾਰੇ ਜਾਂ ਆਪਣੇ ਖੇਤਰ ਦੇ ਕਮਿਊਨਿਟੀ ਡਿਵੈਲਪਮੈਂਟ ਕੋਆਰਡੀਨੇਟਰ ਕੋਲ ਜਮ੍ਹਾਂ ਕਰੋ

 
4. ਇਹਨਾਂ ਮਹੱਤਵਪੂਰਨ ਦਸਤਾਵੇਜ਼ਾਂ ਨੂੰ ਪੜ੍ਹੋ:  
(a) SOBC ਸੰਚਾਰੀ ਰੋਗ ਰੋਕਥਾਮ ਯੋਜਨਾ 
(b) SOBC ਪਰਦੇਦਾਰੀ ਨੀਤੀ 
(c) SOBC ਵਿਹਾਰ ਦਾ ਜ਼ਾਬਤਾ

 

ਕੋਚ ਅਤੇ ਵਾਲੰਟੀਅਰ ਰਜਿਸਟ੍ਰੇਸ਼ਨ 

1. ਅਤੇਰਜਿਸਟ੍ਰੇਸ਼ਨ ਮੈਡੀਕਲ ਫਾਰਮ 
-ਫਾਰਮ ਖੋਲ੍ਹਣ ਲਈ ਹੇਠਾਂ ਦਿੱਤੀ ਤਸਵੀਰ 'ਤੇ ਕਲਿੱਕ ਕਰੋ 
-ਫਾਰਮ ਨੂੰ ਆਪਣੇ ਕੰਪਿਊਟਰ 'ਤੇ ਸੇਵ ਕਰੋ 
- ਇਸ ਨੂੰ ਭਰੋ ਅਤੇ ਇਸ ਨੂੰ ਸੇਵ ਕਰੋ
 

2. ਭਾਗੀਦਾਰ ਛੋਟ ਅਤੇ ਮੀਡੀਆ ਵਿਕਲਪ ਲੈਣ ਜਾਂ ਛੱਡਣ ਦਾ ਫਾਰਮ 
-ਫਾਰਮ ਖੋਲ੍ਹਣ ਲਈ ਕਿਰਪਾ ਕਰਕੇ ਇੱਥੇ ਕਲਿੱਕ ਕਰੋ 
-ਫਾਰਮ ਨੂੰ ਆਪਣੇ ਕੰਪਿਊਟਰ 'ਤੇ ਸੇਵ ਕਰੋ 
- ਇਸ ਨੂੰ ਭਰੋ ਅਤੇ ਇਸ ਨੂੰ ਸੇਵ ਕਰੋ

 
3. ਆਪਣੇ ਦੋ ਦਸਤਾਵੇਜ਼ ਆਪਣੇ ਸਥਾਨਕ ਭਾਈਚਾਰੇ ਜਾਂ ਆਪਣੇ ਖੇਤਰ ਦੇ ਕਮਿਊਨਿਟੀ ਡਿਵੈਲਪਮੈਂਟ ਕੋਆਰਡੀਨੇਟਰ ਕੋਲ ਜਮ੍ਹਾਂ ਕਰੋ
 

4. ਇਹਨਾਂ ਮਹੱਤਵਪੂਰਨ ਦਸਤਾਵੇਜ਼ਾਂ ਨੂੰ ਪੜ੍ਹੋ:  
(a) SOBC ਸੰਚਾਰੀ ਰੋਗ ਰੋਕਥਾਮ ਯੋਜਨਾ 
(b) SOBC ਪਰਦੇਦਾਰੀ ਨੀਤੀ 
(c) SOBC ਵਿਹਾਰ ਦਾ ਜ਼ਾਬਤਾ

 

ਅਕਸਰ ਪੁੱਛੇ ਜਾਣ ਵਾਲੇ ਸਵਾਲ 

ਕੀ ਮੈਨੂੰ ਇਸ ਸਾਲ ਇਹ ਫਾਰਮ ਭਰਨੇ ਪੈਣਗੇ, ਭਾਵੇਂ ਮੇਰਾ ਲੋਕਲ ਸਾਰੇ ਪ੍ਰੋਗਰਾਮਾਂ ਦੀ ਪੇਸ਼ਕਸ਼ ਨਹੀਂ ਕਰ ਰਿਹਾ ਹੈ ਜੋ ਇਹ ਆਮ ਤੌਰ 'ਤੇ ਕਰਦਾ ਹੈ? 

ਹਾਂ, ਸਾਰੇ ਨਵੇਂ ਅਤੇ ਵਾਪਸ ਆਉਣ ਵਾਲੇ ਸਪੈਸ਼ਲ ਓਲੰਪਿਕਸ ਬੀਸੀ ਐਥਲੀਟਾਂ ਅਤੇ ਵਾਲੰਟੀਅਰਾਂ ਨੇ  SOBC ਪ੍ਰੋਗਰਾਮਾਂ ਵਿੱਚ ਹਿੱਸਾ ਲੈਣ ਲਈ ਹਰ ਸਾਲ ਰਜਿਸਟਰ ਹੋਣਾ ਹੁੰਦਾ ਹੈ। 

ਮੈਨੂੰ ਕਿਸ ਲਈ ਸਾਈਨ-ਅੱਪ ਕਰਨਾ ਚਾਹੀਦਾ ਹੈ? 

ਅਸੀਂ ਤੁਹਾਨੂੰ ਉਹਨਾਂ ਸਾਰੀਆਂ ਖੇਡਾਂ ਲਈ ਸਾਈਨ-ਅੱਪ ਕਰਨ ਲਈ ਉਤਸ਼ਾਹਿਤ ਕਰਦੇ ਹਾਂ ਜੋ ਤੁਸੀਂ ਆਮ ਤੌਰ 'ਤੇ ਕਰਦੇ ਹੋ। ਪਰ, ਕਿਰਪਾ ਕਰਕੇ ਜਾਣ ਲਵੋ ਕਿ ਇਹਨਾਂ ਫਾਰਮਾਂ ਨੂੰ ਭਰਨ ਦਾ ਇਹ ਮਤਲਬ ਨਹੀਂ ਹੈ ਕਿ ਤੁਸੀਂ ਹਰ ਉਸ ਚੀਜ਼ ਵਿੱਚ ਹਿੱਸਾ ਲਓਗੇ ਜਿਸ ਲਈ ਤੁਸੀਂ ਸਾਈਨ-ਅੱਪ ਕੀਤਾ ਹੈ। ਤੁਹਾਡੀ ਰਜਿਸਟ੍ਰੇਸ਼ਨ ਪ੍ਰਾਪਤ ਕਰਨ 'ਤੇ ਤੁਹਾਡਾ ਲੋਕਲ ਤੁਹਾਨੂੰ ਹੋਰ ਜਾਣਕਾਰੀ ਮੁਹੱਈਆ ਕਰੇਗਾ।  

ਐਥਲੀਟਾਂ ਅਤੇ ਕੋਚਾਂ ਨੂੰ 2022-23 ਸੀਜ਼ਨ ਲਈ ਰਜਿਸਟਰ ਕਰਨ ਵਾਸਤੇ ਕਿਹੜੇ ਫਾਰਮਾਂ ਦੀ ਲੋੜ ਹੈ?  

ਨਵੇਂ ਅਤੇ ਵਾਪਸ ਆਉਣ ਵਾਲੇ ਐਥਲੀਟਾਂ ਅਤੇ ਕੋਚਾਂ ਨੂੰ ਲਾਜ਼ਮੀ ਤੌਰ 'ਤੇ ਇੱਕ ਰਜਿਸਟ੍ਰੇਸ਼ਨ ਅਤੇ ਮੈਡੀਕਲ ਫਾਰਮ ਅਤੇ ਭਾਗੀਦਾਰੀ ਛੋਟ ਅਤੇ ਪ੍ਰਚਾਰ ਮੀਡੀਆ ਵਿਕਲਪ ਲੈਣ ਜਾਂ ਛੱਡਣ ਦਾ ਫਾਰਮ ਭਰਨਾ ਚਾਹੀਦਾ ਹੈ। ਇਹ ਦੋਵੇਂ ਫਾਰਮ ਪਿਛਲੇ ਸਾਲਾਂ ਨਾਲੋਂ ਵੱਖਰੇ ਹਨ ਅਤੇ ਸਾਲਾਨਾ ਅਧਾਰ 'ਤੇ ਭਰੇ ਜਾਣੇ ਚਾਹੀਦੇ ਹਨ। 

ਇੱਕ ਵਾਰ ਆਪਣੇ ਫਾਰਮਾਂ ਨੂੰ ਪੂਰਾ ਲੈਣ 'ਤੇ ਮੈਂ ਉਹਨਾਂ ਦਾ ਕੀ ਕਰਾਂ? 

ਕਿਰਪਾ ਕਰਕੇ ਆਪਣੇ ਦਸਤਾਵੇਜ਼ ਆਪਣੇ ਆਪਣੇ ਸਥਾਨਕ ਭਾਈਚਾਰੇ ਜਾਂ ਆਪਣੇ ਖੇਤਰ ਦੇ ਕਮਿਊਨਿਟੀ ਡਿਵੈਲਪਮੈਂਟ ਕੋਆਰਡੀਨੇਟਰ ਕੋਲ ਜਮ੍ਹਾਂ ਕਰੋ। 

ਕੀ ਮੈਨੂੰ ਵਰਚੁਅਲ ਪ੍ਰੋਗਰਾਮਾਂ ਵਿੱਚ ਹਿੱਸਾ ਲੈਣ ਦੇ ਯੋਗ ਹੋਣ ਲਈ ਰਜਿਸਟਰ ਕਰਨਾ ਪਵੇਗਾ? 

ਹਾਂ, ਕਿਰਪਾ ਕਰਕੇ ਕਰੋ, ਤਾਂ ਜੋ ਅਸੀਂ ਆਉਣ ਵਾਲੇ ਮੌਕਿਆਂ ਬਾਰੇ ਤੁਹਾਡੇ ਨਾਲ ਸੰਪਰਕ ਵਿੱਚ ਰਹਿ ਸਕੀਏ! 

ਮੈਨੂੰ SOBC ਦੇ ਸੁਰੱਖਿਆ ਪ੍ਰੋਟੋਕੋਲਾਂ ਬਾਰੇ ਹੋਰ ਜਾਣਕਾਰੀ ਕਿੱਥੋਂ ਮਿਲ ਸਕਦੀ ਹੈ? 

ਕਿਰਪਾ ਕਰਕੇ, ਇੱਥੇ ਕਲਿੱਕ ਕਰੋ। 

ਜੇਕਰ ਤੁਹਾਡੇ ਕੋਈ ਸਵਾਲ ਹਨ, ਤਾਂ ਕਿਰਪਾ ਕਰਕੇ ਆਪਣੇ ਕਮਿਊਨਿਟੀ ਪ੍ਰੋਗਰਾਮ ਵਾਲੰਟੀਅਰਾਂ ਅਤੇ/ਜਾਂ ਆਪਣੇ ਖੇਤਰ ਲਈ SOBC ਕਮਿਊਨਿਟੀ ਡਿਵੈਲਪਮੈਂਟ ਕੋਆਰਡੀਨੇਟਰ ਨਾਲ ਸੰਪਰਕ ਕਰਨ ਵਿੱਚ ਸੰਕੋਚ ਨਾ ਕਰੋ।