ਇਹ ਪੰਨਾ ਅੰਗਰੇਜ਼ੀ-ਭਾਸ਼ਾ ਦੇ ਫਾਰਮਾਂ ਅਤੇ ਸਮੱਗਰੀ ਨਾਲ ਲਿੰਕ ਕਰਦਾ ਹੈ। ਇਸ ਸਮੇਂ ਰਜਿਸਟ੍ਰੇਸ਼ਨ ਫਾਰਮ ਅੰਗਰੇਜ਼ੀ ਵਿੱਚ ਭਰਨ ਦੀ ਲੋੜ ਹੈ।
ਤੁਹਾਡੇ ਵਰਗੇ ਲੋਕਾਂ, ਉਹਨਾਂ ਹਜ਼ਾਰਾਂ ਵਿਅਕਤੀਆਂ, ਜੋ ਸੰਸਾਰ ਨੂੰ ਇੱਕ ਬਿਹਤਰ ਸਥਾਨ ਬਣਾਉਣ ਲਈ ਆਪਣੇ ਰੁਝੇਵਿਆਂ ਭਰੇ ਪ੍ਰੋਗਰਾਮਾਂ ਵਿੱਚੋਂ ਥੋੜ੍ਹਾ ਸਮਾਂ ਕੱਢਣ ਦੀ ਚੋਣ ਕਰਦੇ ਹਨ, ਦੇ ਸਮੇਂ, ਊਰਜਾ, ਵਚਨਬੱਧਤਾ ਅਤੇ ਉਤਸ਼ਾਹ ਤੋਂ ਬਿਨਾਂ ਸਪੈਸ਼ਲ ਓਲੰਪਿਕਸ ਬੀਸੀ ਦੇ ਸਮਰੱਥ ਬਣਾਉਣ ਵਾਲੇ ਸਾਲ ਭਰ ਦੇ ਪ੍ਰੋਗਰਾਮ ਅਤੇ ਮੁਕਾਬਲੇ ਅੱਜ ਮੌਜੂਦ ਨਹੀਂ ਹੁੰਦੇ – ਅਤੇ ਬਣਾਏ ਨਹੀਂ ਜਾ ਸਕਦੇ ਸਨ। ਪੂਰੇ ਸੂਬੇ ਵਿੱਚ 4,300 ਤੋਂ ਵੱਧ ਸਪੈਸ਼ਲ ਓਲੰਪਿਕਸ ਬੀਸੀ ਵਾਲੰਟੀਅਰ ਅਤੇ ਕੋਚ ਸਾਡੇ ਸਾਲ ਭਰ ਦੇ ਪ੍ਰੋਗਰਾਮਾਂ ਨੂੰ ਸੰਭਵ ਬਣਾਉਂਦੇ ਹਨ ਅਤੇ ਇੱਕ ਫਰਕ ਲਿਆਉਂਦੇ ਹਨ।
ਸਾਲ ਭਰ ਦੇ ਪ੍ਰੋਗਰਾਮਾਂ ਵਿੱਚ ਵਾਲੰਟੀਅਰ ਬਣਨ ਲਈ ਕਿਰਪਾ ਕਰਕੇ ਇੱਥੇ ਕਲਿੱਕ ਕਰੋ
ਕੌਣ ਵਾਲੰਟੀਅਰ ਬਣ ਸਕਦਾ ਹੈ?
SOBC ਨਾਲ ਵਾਲੰਟੀਅਰ ਬਣਨ ਲਈ ਤੁਹਾਨੂੰ ਕਿਸੇ ਖੇਡ ਪਿਛੋਕੜ ਦੀ ਲੋੜ ਨਹੀਂ ਹੈ। ਤੁਹਾਨੂੰ ਸਿਰਫ ਸਾਲ ਭਰ ਦੀਆਂ ਖੇਡਾਂ, ਨੌਜਵਾਨਾਂ, ਅਤੇ ਸਿਹਤ ਪ੍ਰੋਗਰਾਮਾਂ ਅਤੇ ਆਯੋਜਨਾਂ ਵਿੱਚ ਬੌਧਿਕ ਅਸਮਰਥਤਾਵਾਂ ਵਾਲੇ ਲੋਕਾਂ ਦੀ ਮਦਦ ਕਰਨ ਲਈ ਉਤਸ਼ਾਹ ਦੀ ਲੋੜ ਹੈ।
ਸਪੈਸ਼ਲ ਓਲੰਪਿਕਸ ਬੀਸੀ ਨਾਲ ਵਾਲੰਟੀਅਰ ਕਿਉਂ ਬਣੀਏ?
ਸ਼ਾਮਲ ਹੋਣ ਦੇ ਬਹੁਤ ਸਾਰੇ ਕਾਰਨ ਹਨ, ਅਤੇ ਬਹੁਤ ਸਾਰੇ ਲਾਭ ਹਨ, ਜਿਨ੍ਹਾਂ ਵਿੱਚ ਸ਼ਾਮਲ ਹਨ:
- ਦੋਸਤੀਆਂ ਅਤੇ ਨੈੱਟਵਰਕਿੰਗ ਕਨੈਕਸ਼ਨ ਬਣਾਉਣੇ
- ਨਿੱਜੀ ਅਤੇ ਪੇਸ਼ੇਵਰ ਵਿਕਾਸ ਲਈ ਨਵੇਂ ਹੁਨਰ ਵਿਕਸਿਤ ਕਰਨੇ
- ਸਕੂਲੀ ਪ੍ਰੋਗਰਾਮਾਂ ਲਈ ਵਾਲੰਟੀਅਰ ਘੰਟੇ ਹਾਸਲ ਕਰਨੇ
- ਆਪਣੇ ਭਾਈਚਾਰੇ ਵਿੱਚ ਸ਼ਾਮਲ ਹੋਣਾ
- ਆਪਣੇ ਖੇਡ ਪ੍ਰੇਮ ਨੂੰ ਸਾਂਝਾ ਕਰਨਾ
- ਅਤੇ, ਸਭ ਤੋਂ ਵੱਧ, ਸਾਡੇ ਐਥਲੀਟਾਂ ਨਾਲ ਕੰਮ ਕਰਨ ਦੀ ਖੁਸ਼ੀ ਨੂੰ ਅਨੁਭਵ ਕਰਨਾ!
ਵਾਲੰਟੀਅਰ ਕੰਮ ਦੇ ਕਿਹੜੇ ਮੌਕੇ ਉਪਲਬਧ ਹਨ?
ਭਾਵੇਂ ਤੁਸੀਂ ਕਿਸੇ ਸਮਾਗਮ ਵਿੱਚ ਕੁਝ ਘੰਟੇ ਦੇ ਸਕਦੇ ਹੋ ਜਾਂ ਸਾਡੇ ਸਾਲ ਭਰ ਦੇ ਪ੍ਰੋਗਰਾਮਾਂ ਵਿੱਚ ਹਫ਼ਤਾਵਾਰੀ ਤੌਰ 'ਤੇ ਸ਼ਾਮਲ ਹੋਣਾ ਚਾਹੁੰਦੇ ਹੋ, ਸਾਡੇ ਕੋਲ ਤੁਹਾਡੇ ਲਈ ਇੱਕ ਜਗ੍ਹਾ ਹੈ। ਤੁਸੀਂ ਇੱਕ ਕੋਚ, ਸਹਾਇਕ ਕੋਚ, ਜਾਂ ਪ੍ਰੋਗਰਾਮ ਵਾਲੰਟੀਅਰ ਬਣ ਸਕਦੇ ਹੋ, ਇੱਕ ਸਥਾਨਕ ਕਮੇਟੀ ਵਿੱਚ ਸ਼ਾਮਲ ਹੋ ਸਕਦੇ ਹੋ, ਅਤੇ/ਜਾਂ ਕਿਸੇ ਇਵੈਂਟ ਵਿੱਚ ਵਾਲੰਟੀਅਰ ਬਣ ਸਕਦੇ ਹੋ।
ਤੁਸੀਂ ਬਹੁਤ ਸਾਰੀਆਂ ਭੂਮਿਕਾਵਾਂ ਵਿੱਚ ਆਪਣੇ ਸਮੇਂ ਅਤੇ ਪ੍ਰਤਿਭਾ ਨਾਲ ਇੱਕ ਫਰਕ ਲਿਆ ਸਕਦੇ ਹੋ, ਜਿਨ੍ਹਾਂ ਵਿੱਚ ਸ਼ਾਮਲ ਹਨ:
- ਕੋਚਿੰਗ ਅਤੇ ਸਾਡੇ ਸਾਲ ਭਰ ਦੇ ਖੇਡ ਪ੍ਰੋਗਰਾਮਾਂ ਦਾ ਸਮਰਥਨ ਕਰਨਾ
- ਇੱਕ ਮਹੱਤਵਪੂਰਨ ਸਥਾਨਕ ਪ੍ਰਬੰਧਕੀ ਕਮੇਟੀ ਵਿੱਚ ਕੰਮ ਕਰਨਾ
- ਐਥਲੀਟ ਲੀਡਰਸ਼ਿਪ ਪ੍ਰੋਗਰਾਮਾਂ ਦਾ ਸਮਰਥਨ ਕਰਨਾ
- ਸਾਡੀਆਂ ਸਿਹਤ ਪਹਿਲਕਦਮੀਆਂ ਵਿੱਚ ਵਾਲੰਟੀਅਰ ਬਣਨਾ
- ਇੱਕ-ਵਾਰ ਦੇ ਖੇਡ, ਫੰਡ ਇਕੱਠਾ ਕਰਨ, ਅਤੇ ਜਾਗਰੂਕਤਾ ਸਮਾਗਮਾਂ ਵਿੱਚ ਸਹਾਇਤਾ ਕਰਨਾ
- ਕਿਸੇ ਨਵੇਂ ਭਾਈਚਾਰੇ ਵਿੱਚ SOBC ਪ੍ਰੋਗਰਾਮ ਸ਼ੁਰੂ ਕਰਨ ਵਿੱਚ ਮਦਦ ਕਰਨਾ
- ਜਾਗਰੂਕਤਾ ਪਹਿਲਕਦਮੀਆਂ ਦੁਆਰਾ ਰਵੱਈਏ ਨੂੰ ਬਦਲਣਾ
SOBC ਕੋਚ ਅਤੇ ਵਾਲੰਟੀਅਰ ਭੂਮਿਕਾ ਦੇ ਵੇਰਵਿਆਂ ਲਈ ਕਿਰਪਾ ਕਰਕੇ ਇੱਥੇ ਕਲਿੱਕ ਕਰੋ
ਮੈਂ ਇਸ ਵਿੱਚ ਕਿਵੇਂ ਸ਼ਾਮਲ ਹੋ ਸਕਦਾ/ਸਕਦੀ ਹਾਂ?
ਸਾਡੇ ਭਾਈਚਾਰੇ ਪੰਨਿਆਂ 'ਤੇ ਆਪਣੇ ਸਥਾਨਕ ਪ੍ਰੋਗਰਾਮ ਦੇ ਵੇਰਵੇ ਅਤੇ ਸੰਪਰਕ ਜਾਣਕਾਰੀ ਲੱਭੋ, ਜਾਂ ਆਪਣੀ ਦਿਲਚਸਪੀ ਜ਼ਾਹਰ ਕਰਨ ਲਈ ਹੇਠਾਂ ਦਿੱਤੇ ਫਾਰਮ 'ਤੇ ਕਲਿੱਕ ਕਰੋ!
ਸਾਲ ਭਰ ਦੇ ਪ੍ਰੋਗਰਾਮਾਂ ਵਿੱਚ ਵਾਲੰਟੀਅਰ ਬਣਨ ਲਈ ਕਿਰਪਾ ਕਰਕੇ ਇੱਥੇ ਕਲਿੱਕ ਕਰੋ
ਕੀ ਤੁਸੀਂ ਇੱਕ ਨਵੇਂ ਵਾਲੰਟੀਅਰ ਹੋ ਜੋ ਪਹਿਲਾਂ ਹੀ ਆਪਣੇ ਸਥਾਨਕ ਪ੍ਰੋਗਰਾਮ ਨਾਲ ਰਜਿਸਟਰ ਹੋ ਚੁੱਕਾ ਹੈ?