ਯੋਗਤਾ ਦਾ ਆਮ ਬਿਆਨ: ਬੌਧਿਕ ਅਸਮਰਥਤਾ ਵਾਲੇ ਵਿਅਕਤੀ ਸਪੈਸ਼ਲ ਓਲੰਪਿਕਸ ਵਿੱਚ ਭਾਗ ਲੈਣ ਦੇ ਯੋਗ ਹਨ।
ਬੌਧਿਕ ਅਸਮਰਥਤਾਵਾਂ ਵਾਲੇ ਵਿਅਕਤੀਆਂ ਦੀ ਪਛਾਣ ਕਰਨਾ: ਸਪੈਸ਼ਲ ਓਲੰਪਿਕਸ ਵਿੱਚ ਭਾਗ ਲੈਣ ਲਈ ਉਸਦੀ ਯੋਗਤਾ ਨਿਰਧਾਰਤ ਕਰਨ ਦੇ ਉਦੇਸ਼ਾਂ ਲਈ ਕਿਸੇ ਵਿਅਕਤੀ ਨੂੰ ਇੱਕ ਬੌਧਿਕ ਅਸਮਰਥਤਾ ਵਾਲਾ ਮੰਨਿਆ ਜਾਂਦਾ ਹੈ ਜੇਕਰ ਉਹ ਵਿਅਕਤੀ ਹੇਠਾਂ ਦਿੱਤੀਆਂ ਸਾਰੀਆਂ ਲੋੜਾਂ ਨੂੰ ਪੂਰਾ ਕਰਦਾ ਹੈ:
- ਆਮ ਤੌਰ 'ਤੇ ਲਗਭਗ 70 ਜਾਂ ਇਸ ਤੋਂ ਘੱਟ ਦਾ IQ ਸਕੋਰ;
- ਆਮ ਮਾਨਸਿਕ ਯੋਗਤਾਵਾਂ ਵਿੱਚ ਕਮੀ ਜੋ ਰੋਜ਼ਾਨਾ ਜੀਵਨ ਦੇ ਇੱਕ ਜਾਂ ਇੱਕ ਤੋਂ ਵੱਧ ਪਹਿਲੂਆਂ, ਜਿਵੇਂ ਕਿ ਗੱਲਬਾਤ, ਸਮਾਜਿਕ ਭਾਗੀਦਾਰੀ, ਸਕੂਲ ਜਾਂ ਕੰਮ ਵਾਲੇ ਸਥਾਨ ਤੇ, ਜਾਂ ਨਿੱਜੀ ਸੁਤੰਤਰਤਾ, ਵਿੱਚ ਭਾਗੀਦਾਰੀ ਅਤੇ ਪ੍ਰਦਰਸ਼ਨ ਨੂੰ ਸੀਮਤ ਅਤੇ ਪ੍ਰਤਿਬੰਧਿਤ ਕਰਦੀ ਹੈ, ਅਤੇ;
- ਵਿਕਾਸ ਵਾਲੀ ਮਿਆਦ ਦੇ ਦੌਰਾਨ (18 ਸਾਲ ਦੀ ਉਮਰ ਤੋਂ ਪਹਿਲਾਂ) ਸ਼ੁਰੂ ਹੋਈ ਸੀ।
ਮਾਨਸਿਕ ਵਿਗਾੜਾਂ ਦਾ ਨਿਦਾਨਾਤਮਕ ਅਤੇ ਅੰਕੜਿਆਂ ਸੰਬੰਧੀ ਮੈਨੂਅਲ (Diagnostic and Statistical Manual of Mental Disorders) (DSM 2000) ਅਮਰੀਕਨ ਸਾਈਕਿਆਟ੍ਰਿਕ ਐਸੋਸੀਏਸ਼ਨ ਦੁਆਰਾ ਪ੍ਰਕਾਸ਼ਿਤ ਕੀਤਾ ਜਾਂਦਾ ਹੈ ਅਤੇ ਇਸ ਮੈਨੂਅਲ ਨੂੰ ਆਮ ਤੌਰ 'ਤੇ ਕੈਨੇਡਾ ਵਿੱਚ ਉਹਨਾਂ ਪੇਸ਼ੇਵਰਾਂ ਦੁਆਰਾ ਵਰਤਿਆ ਜਾਂਦਾ ਹੈ ਜੋ ਵਿਕਾਸ ਸੰਬੰਧੀ ਨਿਦਾਨ ਕਰਦੇ ਹਨ।
- ਕੀ ਕੋਚਾਂ/ਸਟਾਫ਼ ਨੂੰ ਇਸ ਗੱਲ ਦਾ ਸਬੂਤ ਚਾਹੀਦਾ ਹੁੰਦਾ ਹੈ ਕਿ ਕਿਸੇ ਵਿਅਕਤੀ ਨੂੰ ਬੌਧਿਕ ਅਸਮਰਥਤਾ ਹੈ?
ਨਹੀਂ, ਕੈਨੇਡਾ ਵਿੱਚ ਸਪੈਸ਼ਲ ਓਲੰਪਿਕਸ ਦੁਆਰਾ ਕਿਸੇ ਬੌਧਿਕ ਅਸਮਰਥਤਾ ਦਾ ਸਬੂਤ ਨਹੀਂ ਮੰਗਿਆ ਜਾਂਦਾ ਹੈ। ਜੇਕਰ ਵਿਅਕਤੀ ਦੀ ਬੌਧਿਕ ਅਸਮਰਥਤਾ ਹੈ ਤਾਂ ਉਹ ਸਪੈਸ਼ਲ ਓਲੰਪਿਕਸ ਵਿੱਚ ਭਾਗ ਲੈਣ ਦੇ ਯੋਗ ਹੈ।
- ਜਦੋਂ ਕਿਸੇ ਬੱਚੇ ਦਾ ਨਿਦਾਨ ਨਿਰਧਾਰਤ ਕਰਨ ਲਈ ਕੋਈ ਮੁਲਾਂਕਣ ਨਹੀਂ ਹੁੰਦਾ ਹੈ ਤਾਂ ਕੀ ਹੁੰਦਾ ਹੈ?
ਕੈਨੇਡਾ ਵਿੱਚ ਸਪੈਸ਼ਲ ਓਲੰਪਿਕਸ ਦਾ ਇੱਕ ਸਭ ਨੂੰ ਸ਼ਾਮਲ ਕਰਨ ਵਾਲਾ ਦ੍ਰਿਸ਼ਟੀਕੋਣ ਹੈ ਅਤੇ ਪ੍ਰੋਗਰਾਮਾਂ ਵਿੱਚ ਭਾਗ ਲੈਣ ਲਈ ਯੋਗ ਹੋਣ ਲਈ ਡਾਕਟਰੀ ਦਸਤਾਵੇਜ਼ਾਂ ਦੀ ਮੰਗ ਨਹੀਂ ਕੀਤੀ ਜਾਂਦੀ ਹੈ। ਇਹ ਦੇਖਣ ਲਈ ਕਿ ਕੀ ਬੱਚਾ ਪ੍ਰੋਗਰਾਮ ਵਿੱਚ ਫਿੱਟ ਹੈ ਜਾਂ ਨਹੀਂ, ਮਾਪਿਆਂ/ਦੇਖਭਾਲ ਕਰਨ ਵਾਲਿਆਂ ਨੂੰ ਇੱਕ ਪ੍ਰੋਗਰਾਮ ਦੇਖਣ ਲਈ ਸੱਦਾ ਦੇਣ ਦੀ ਸਿਫ਼ਾਰਸ਼ ਕੀਤੀ ਜਾਂਦੀ ਹੈ। ਜੇਕਰ ਮਾਪੇ ਮਹਿਸੂਸ ਕਰਦੇ ਹਨ ਕਿ ਉਹਨਾਂ ਦਾ ਬੱਚਾ ਪ੍ਰੋਗਰਾਮ ਵਿੱਚ ਫਿੱਟ ਬੈਠਦਾ ਹੈ, ਤਾਂ ਉਹ ਮੁਲਾਂਕਣ ਪੂਰਾ ਹੋਣ ਤੱਕ ਭਾਗ ਲੈ ਸਕਦਾ ਹੈ।
- ਜੇਕਰ ਪ੍ਰੋਗਰਾਮਾਂ ਵਿੱਚ ਅਜਿਹੇ ਐਥਲੀਟ ਹਨ ਜਿਨ੍ਹਾਂ ਦਾ ਹੋ ਸਕਦਾ ਹੈ ਕਿ IQ 70 ਤੋਂ ਘੱਟ ਨਾ ਹੋਵੇ, ਤਾਂ ਇੱਕ ਕੋਚ/ਸਟਾਫ਼ ਨੂੰ ਕੀ ਕਰਨਾ ਚਾਹੀਦਾ ਹੈ?
ਅਜਿਹੇ ਐਥਲੀਟ ਜੋ ਕੈਨੇਡਾ ਵਿੱਚ ਸਪੈਸ਼ਲ ਓਲੰਪਿਕਸ ਪ੍ਰੋਗਰਾਮਾਂ ਵਿੱਚ ਦਾਖਲ ਹਨ, ਜਿਨ੍ਹਾਂ ਦਾ IQ 70 ਤੋਂ ਉੱਪਰ ਹੈ, ਉਹ ਸਪੈਸ਼ਲ ਓਲੰਪਿਕਸ ਵਿੱਚ ਹਿੱਸਾ ਲੈਣਾ ਜਾਰੀ ਰੱਖਣ ਦੇ ਯੋਗ ਹਨ।
- ਆਮ ਬੌਧਿਕ ਅਸਮਰਥਤਾਵਾਂ ਕੀ ਹਨ?
ਬੌਧਿਕ ਅਸਮਰਥਤਾਵਾਂ ਵਿੱਚ ਡਾਊਨ ਸਿੰਡ੍ਰੋਮ ਅਤੇ ਕੁਝ ਔਟਿਜ਼ਮ ਸਪੈਕਟ੍ਰਮ ਵਿਕਾਰ ਸ਼ਾਮਲ ਹਨ। ਆਮ ਤੌਰ 'ਤੇ ਇੱਕ ਧਿਆਨ ਦੀ ਘਾਟ ਅਤਿਸਕ੍ਰਿਅਤਾ ਵਿਕਾਰ (attention deficit hyperactivity disorder), ਧਿਆਨ ਦੀ ਘਾਟ ਵਿਕਾਰ (attention deficit disorder), ਜਾਂ ਸਿੱਖਣ ਦੀ ਅਸਮਰਥਤਾ ਬੌਧਿਕ ਅਸਮਰਥਤਾ ਨਹੀਂ ਹੋਵੇਗੀ।
ਕੀ ਤੁਸੀਂ ਸਾਡੇ ਅਨੰਦਮਈ ਭਾਈਚਾਰੇ ਵਿੱਚ ਸ਼ਾਮਲ ਹੋਣ ਲਈ ਤਿਆਰ ਹੋ? ਭਾਈਚਾਰਿਆਂ ਦੀ ਸੂਚੀ ਦੇਖ ਕੇ ਜਾਂ ਸੂਬਾਈ ਦਫ਼ਤਰ ਨੂੰ ਕਾਲ ਕਰਕੇ ਆਪਣੇ ਸਥਾਨਕ ਸਪੈਸ਼ਲ ਓਲੰਪਿਕਸ ਪ੍ਰੋਗਰਾਮ ਨਾਲ ਸੰਪਰਕ ਕਰੋ।