Special Olympics BC basketball player

ਸਪੈਸ਼ਲ ਓਲੰਪਿਕਸ ਪ੍ਰੋਗਰਾਮ ਬੌਧਿਕ ਅਯੋਗਤਾਵਾਂ ਵਾਲੇ ਲੋਕਾਂ ਨੂੰ ਉਹਨਾਂ ਦੇ ਦੋਸਤਾਂ ਨਾਲ ਖੇਡਾਂ ਖੇਡਣ, ਹੁਨਰਾਂ ਨੂੰ ਵਿਕਸਤ ਕਰਨ ਦਾ ਮੌਕਾ ਦਿੰਦਾ ਹੈ, ਅਤੇ ਹੋਰ ਵੱਧ ਸਿਹਤਮੰਦ ਜੀਵਨਸ਼ੈਲੀ ਜਿਉਣ ਦੇ ਯੋਗ ਬਣਾਉਂਦਾ ਹੈ।ਭਾਵੇਂ ਤੁਸੀਂ ਇੱਕ ਸੰਭਾਵੀ ਖਿਡਾਰੀ ਹੋ ਜਾਂ ਇੱਕ ਸਵੈਸੇਵਕ ਵਜੋਂ ਇਸ ਮੁਹਿੰਮ ਨਾਲ ਜੁੜਨ ਵਿੱਚ ਦਿਲਚਸਪੀ ਰੱਖਦੇ ਹੋ, ਸਾਡੇ ਕੋਲ ਤੁਹਾਨੂੰ ਇੱਕ ਸਾਰਥਕ ਤਰੀਕੇ ਨਾਲ ਸ਼ਾਮਲ ਕਰਨ ਲਈ ਬਹੁਤ ਮੌਕੇ ਹਨ! ਇੱਕ ਖਿਡਾਰੀ ਵਜੋਂ, ਤੁਸੀਂ ਸਿਖਲਾਈ ਲੈ ਸਕਦੇ ਹੋ, ਅਤੇ ਬੋਸ਼ੀ ਤੋਂ ਲੈ ਕੇ ਫਲੋਰ ਹਾਕੀ ਵਰਗੀਆਂ ਕਈ ਖੇਡਾਂ ਵਿੱਚ ਮੁਕਾਬਲਾ ਕਰ ਸਕਦੇ ਹੋ।ਇੱਕ ਸਵੈਸੇਵਕ ਵਜੋਂ ਤੁਸੀਂ ਕੋਚਿੰਗ ਦੇ ਸਕਦੇ ਹੋ, ਇਵੈਂਟਾਂ ਵਿੱਚ ਮਦਦ ਕਰ ਸਕਦੇ ਹੋ, ਪਰਦੇ ਦੇ ਪਿੱਛੇ ਦਾ ਕਾਰਜ ਪ੍ਰਬੰਧ ਸੰਭਾਲ ਸਕਦੇ ਹੋ, ਅਤੇ ਹੋਰ ਵੀ ਬਹੁਤ ਕੁਝ ਕਰ ਸਕਦੇ ਹੋ! ਤੁਹਾਡੇ ਵੱਲੋਂ ਇੱਕ ਹਫ਼ਤੇ ਵਿੱਚ ਦਿੱਤਾ ਗਿਆ ਇੱਕ ਘੰਟੇ ਦਾ ਸਮਾਂ ਵੀ ਫਰਕ ਲੈ ਕੇ ਆਉਣ ਲਈ ਕਾਫੀ ਹੈ।

ਅਸੀਂ ਖਿਡਾਰੀਆਂ ਨੂੰ ਕਿਸ ਚੀਜ਼ ਦੀ ਪੇਸ਼ਕਸ਼ ਕਰਦੇ ਹਾਂ

ਖੇਡਾਂ

ਸਪੈਸ਼ਲ ਓਲੰਪਿਕਸ ਹਰ ਉਮਰ ਦੇ ਲੋਕਾਂ ਅਤੇ ਪਹਿਲੀ ਵਾਰ ਖੇਡਣ ਵਾਲੇ ਲੋਕਾਂ ਤੋਂ ਲੈ ਕੇ ਵਿਸ਼ਵ ਚੈਂਪੀਅਨਾਂ ਤੱਕ – ਤੁਹਾਡੇ ਸਥਾਨਕ ਸਮਾਜ ਦੇ ਸਾਰੇ ਲੋਕਾਂ ਨੂੰ ਖੇਡਣ, ਯੂਥ ਅਤੇ ਫਿਟਨੈੱਸ ਪ੍ਰੋਗਰਾਮਾਂ ਦੀ ਪੇਸ਼ਕਸ਼ ਕਰਦਾ ਹੈ! ਸਾਡੇ ਕੁਝ ਖਿਡਾਰੀ ਹਫ਼ਤੇ ਵਿੱਚ ਇੱਕ ਵਾਰ ਸਾਡੇ ਪ੍ਰੋਗਰਾਮਾਂ ਵਿੱਚ ਹਿੱਸਾ ਲੈਂਦੇ ਹਨ ਕਿਉਂਕਿ ਉਹ ਮੌਜ-ਮਸਤੀ, ਦੋਸਤੀਆਂ, ਅਤੇ ਸਿਹਤਮੰਦ ਮਨੋਰੰਜਨ ਦਾ ਅਨੰਦ ਮਾਣਦੇ ਹਨ।ਹੋਰ ਲੋਕ ਮੁਕਾਬਲੇ ਕਰਨ ਅਤੇ ਆਪਣੇ ਲਈ ਸਭ ਤੋਂ ਵਧੀਆ ਟੀਚੇ ਹਾਸਲ ਕਰਨ ਲਈ ਆਪਣੇ ਆਪ ਨੂੰ ਸਖਤ ਸਿਖਲਾਈ ਨੂੰ ਸਮਰਪਤ ਕਰ ਦਿੰਦੇ ਹਨ, ਕਈ ਲੋਕਾਂ ਦਾ ਟੀਚਾ ਕਿਸੇ ਦਿਨ ਸਪੈਸ਼ਲ ਓਲੰਪਿਕਸ, ਨੈਸ਼ਨਲ ਅਤੇ ਵਿਸ਼ਵ ਪੱਧਰ ਦੀਆਂ ਖੇਡਾਂ ਵਿੱਚ ਖੇਡਣ ਦਾ ਹੁੰਦਾ ਹੈ।

ਬੀ.ਸੀ. ਵਿੱਚ, ਸਾਡੇ ਪ੍ਰੋਗਰਾਮ ਵਿੱਚ ਇਹ ਸ਼ਾਮਲ ਹਨ: 

ਗਰਮੀਆਂ ਦੀਆਂ ਖੇਡਾਂ

  • 5-ਪਿੰਨ ਅਤੇ 10-ਪਿੰਨ ਬੌਲਿੰਗ
  • ਬਾਸਕਟਬਾਲ
  • ਬੋਸ਼ੀ
  • ਗੋਲਫ
  • ਪਾਵਰਲਿਫ਼ਟਿੰਗ
  • ਰਿਧਮਿਕ ਜਿਮਨਾਸਟਿਕਸ
  • ਫੁਟਬਾਲ
  • ਸੌਫਟਟਬਾਲ
  • ਸਵੀਮਿੰਗ 
  • ਟ੍ਰੈਕ ਐਂਡ ਫੀਲਡ

ਠੰਡ ਦੀਆਂ ਖੇਡਾਂ

  • ਐਲਪਾਈਨ ਸਕੀਇੰਗ
  • ਕ੍ਰਾਸ ਕੰਟਰੀ ਸਕੀਇੰਗ
  • ਕਰਲਿੰਗ
  • ਫਿਗਰ ਸਕੇਟਿੰਗ
  • ਫਲੋਰ ਹਾਕੀ
  • ਸਨੋਸ਼ੂਇੰਗ
  • ਸਪੀਡ ਸਕੇਟਿੰਗ

ਹੋਰ ਪ੍ਰੋਗਰਾਮ

  • ਯੂਥ ਪ੍ਰੋਗਰਾਮ ਐਕਟਿਵ ਸਟਾਰਟ (2 ਤੋਂ 6 ਸਾਲ), ਫੰਡਾਮੈਂਟਲਸ (7 ਤੋਂ 11 ਸਾਲ), ਅਤੇ ਸਪੋਰਟ ਸਟਾਰਟ (12 ਤੋਂ 18 ਸਾਲ)
  • ਕਲੱਬ ਫਿੱਟ

ਸਿਹਤ ਅਤੇ ਜੀਵਨਸ਼ੈਲੀ

ਸਪੈਸ਼ਲ ਓਲੰਪਿਕਸ ਵਿਖੇ, ਅਸੀਂ ਜਾਣਦੇ ਹਾਂ ਕਿ ਲੋੜ ਮੁਤਾਬਕ ਸਿਹਤਮੰਦ ਭੋਜਨ ਨਹੀਂ ਖਾਣ, ਸਹੀ ਟ੍ਰੇਨਿੰਗ ਨਾ ਲੈਣ, ਅਤੇ ਮੁਨਾਸਬ ਮੈਡੀਕਲ ਸਾਵਧਾਨੀਆਂ ਨਾ ਵਰਤਣ ਵਾਲੇ ਖਿਡਾਰੀ ਖੇਡ ਦੇ ਮੈਦਾਨ ਦੇ ਅੰਦਰ (ਬਾਹਰ) ਆਪਣੀ ਸਮਰੱਥਾ ਦਿਖਾਉਣ ਦੇ ਯੋਗ ਨਹੀਂ ਹੁੰਦੇ ਹਨ।ਸਪੈਸ਼ਲ ਓਲੰਪਿਕਸ ਦੇ ਖਿਡਾਰੀ:

  • ਖੇਡਾਂ ਅਤੇ ਸਾਡੇ ਕਲੱਬ ਫਿੱਟ ਪ੍ਰੋਗਰਾਮ ਵਿੱਚ ਹਿੱਸਾ ਲੈ ਕੇ ਹੋਰ ਵੱਧ ਸਰਗਰਮ ਜੀਵਨਸ਼ੈਲੀ ਜਿਉਂਦੇ ਹਨ,
  • ਉਹਨਾਂ ਦੀਆਂ ਲੋੜਾਂ ਬਾਰੇ ਜਾਣਨ ਵਾਲੇ ਸਿਹਤ ਸੰਭਾਲ ਪੇਸ਼ੇਵਰਾਂ ਨਾਲ ਗੱਲ ਕਰਨ ਲਈ ਸਾਡੀਆਂ ਹੈਲਦੀ ਖਿਡਾਰੀ ਸਕ੍ਰੀਨਿੰਗਾਂ ਵਿੱਚ ਹਾਜ਼ਰੀ ਭਰਦੇ ਹਨ, ਅਤੇ
  • ਖਾਣਾ ਕਿਵੇਂ ਪਕਾਉਣਾ ਹੈ, ਖਾਣੇ ਦੀ ਲੇਬਲ ਪੜ੍ਹਨ ਅਤੇ ਖਾਣੇ ਦੀ ਸੰਭਾਲ ਕਰਨ ਬਾਰੇ ਜਾਣਨ ਲਈ ਨਿਊਟ੍ਰੀਸ਼ੀਅਨ ਸੈਮੀਨਾਰਾਂ ਵਿੱਚ ਭਾਗ ਲੈਂਦੇ ਹਨ।

ਨਤੀਜੇ ਸਾਹਮਣੇ ਹਨ।ਕੈਨੇਡੀਅਨ ਅਧਿਐਨ ਦਰਸਾਉਂਦੇ ਹਨ ਕਿ ਕੈਨੇਡਾ ਵਿੱਚ ਸਾਡੇ ਪ੍ਰੋਗਰਾਮਾਂ ਵਿੱਚ ਹਿੱਸਾ ਨਾ ਲੈਣ ਵਾਲੇ ਬੌਧਿਕ ਅਯੋਗਤਾ ਵਾਲੇ ਵਿਅਕਤੀਆਂ ਦੇ ਮੁਕਾਬਲੇ, ਸਪੈਸ਼ਲ ਓਲੰਪਿਕਸ ਦੇ ਖਿਡਾਰੀਆਂ ਦੀ:

  • ਵੱਧ ਮੋਟਾ ਜਾਂ ਵੱਧ ਭਾਰੀ ਹੋਣ ਦੀ ਸੰਭਾਵਨਾ 10% ਘੱਟ ਹੁੰਦੀ ਹੈ,
  • ਚਿੰਤਾ ਵਿਕਾਰਾਂ ਦੀ ਸ਼ਿਕਾਇਤ ਕਰਨ ਦੀ ਸੰਭਾਵਨਾ 20% ਘੱਟ ਹੁੰਦੀ ਹੈ, ਅਤੇ
  • ਉਨ੍ਹਾਂ ਦੀ ਉਮਰ ਵਿੱਚ ਸੁਧਾਰ ਹੋਇਆ ਹੈ ਅਤੇ ਸਮੁੱਚੀ ਸਿਹਤ ਵਿੱਚ ਕਾਫ਼ੀ ਸੁਧਾਰ ਹੋਇਆ ਹੈ।

ਲੀਡਰਸ਼ਿਪ ਅਤੇ ਜ਼ਿੰਦਗੀ ਦੇ ਹੁਨਰ

ਸਪੋਰਟਸ ਇੱਕ ਖੇਡ ਖੇਡਣ ਦਾ ਮੌਕਾ ਦੇਣ ਤੋਂ ਕਿਤੇ ਵੱਧ ਕੇ ਹਨ।ਬੱਚੇ ਬੇਸਬਾਲ ਵਿੱਚ ਬਾਲਾਂ ਨੂੰ ਸੁੱਟਣ ਅਤੇ ਫੜ੍ਹਨ ਦਾ ਅਭਿਆਸ ਕਰਕੇ ਹੱਥ-ਅੱਖ ਦਾ ਤਾਲਮੇਲ ਸਿੱਖਦੇ ਹਨ।ਸਖਤ ਮੁਕਾਬਲੇ ਵਿੱਚ ਖੇਡ ਕੇ ਬੱਚੇ ਮੁਸੀਬਤਾਂ ਦਾ ਸਾਹਮਣਾ ਕਰਨਾ ਅਤੇ ਇੱਕ ਸਾਂਝੇ ਟੀਚੇ ਨੂੰ ਹਾਸਲ ਕਰਨ ਲਈ ਇੱਕ ਟੀਮ ਵਜੋਂ ਕੰਮ ਕਰਨਾ ਸਿੱਖਦੇ ਹਨ – ਅਤੇ ਨਤੀਜੇ ਦੀ ਪਰਵਾਹ ਕੀਤੇ ਬਿਨਾ ਨਿਮਰਤਾ ਦਾ ਅਭਿਆਸ ਕਰਨਾ ਸਿੱਖਦੇ ਹਨ।ਇਹ ਹੁਨਰ ਕਿਸੇ ਬੌਧਿਕ ਅਯੋਗਤਾ ਵਾਲੇ ਬੰਦੇ ਲਈ ਵੀ ਉੰਨੇ ਹੀ ਮਹੱਤਵਪੂਰਨ ਹੈ ਜਿੰਨੇ ਕਿ ਹਰ ਕਿਸੇ ਲਈ ਹੁੰਦੇ ਹਨ!

ਖੇਡਾਂ ਰਾਹੀਂ ਉਪਰੋਕਤ ਹੁਨਰਾਂ ਨੂੰ ਪੈਦਾ ਕਰਨ ਦੇ ਨਾਲ ਹੀ, ਸਪੈਸ਼ਲ ਓਲੰਪਿਕਸ ਦੇ ਖਿਡਾਰੀ ਉਹਨਾਂ ਹੁਨਰਾਂ ਨੂੰ ਵਿਕਸਤ ਕਰਦੇ ਹਨ ਜਿੰਨ੍ਹਾਂ ਦੀ ਉਹਨਾਂ ਨੂੰ ਜ਼ਿੰਦਗੀ ਵਿੱਚ ਸਫਲ ਹੋਣ ਲਈ ਲੋੜ ਹੁੰਦੀ ਹੈ ਜਿਵੇਂ ਕਿ:

  • ਇੱਕ ਮਜ਼ਬੂਤ ਅਤੇ ਸਥਾਈ ਭਾਈਚਾਰੇ ਦੀ ਸਥਾਪਨਾ ਕਰਨਾ ਜੋ ਉਹਨਾਂ ਨੂੰ ਆਪਣੇ ਸਾਥੀਆਂ ਅਤੇ ਉਹਨਾਂ ਦੇ ਪੱਖ ਤੋਂ ਬੋਲਣ ਲਈ ਸ਼ਕਤੀ ਪ੍ਰਦਾਨ ਕਰਦਾ ਹੈ,
  • ਸਾਡੇ ਐਥਲੀਟ ਲੀਡਰਸ਼ਿਪ ਪ੍ਰੋਗਰਾਮ ਵਿੱਚ ਹਿੱਸਾ ਲੈਣਾ ਜੋ ਜਨਤਕ ਤੌਰ ‘ਤੇ ਬੋਲਣ ਅਤੇ ਅਗਵਾਈ ਕਰਨ ਦੀ ਸਿਖਲਾਈ ਦਿੰਦਾ ਹੈ, ਅਤੇ
  • ਜਾਣਕਾਰੀ ਵਾਲੀਆਂ ਰਾਤਾਂ, ਕਮਿਊਨਿਟੀ ਸਮਾਗਮਾਂ, ਅਤੇ ਸਿਹਤਮੰਦ ਅਥਲੀਟਾਂ ਦੀਆਂ ਸਕ੍ਰੀਨਿੰਗਾਂ ਵਿੱਚ ਹਿੱਸਾ ਲੈਣਾ ਜੋ ਕਈ ਕਿਸਮ ਦੇ ਵਿਸ਼ਿਆਂ 'ਤੇ ਧਿਆਨ ਕੇਂਦ੍ਰਿਤ ਕਰਦੇ ਹਨ – ਜਿਵੇਂ ਕਿ ਸੁਰੱਖਿਅਤ ਅਤੇ ਅਸਰਦਾਰ ਤਰੀਕੇ ਨਾਲ ਕਸਰਤ ਕਿਵੇਂ ਕਰਨੀ ਹੈ ਤੋਂ ਲੈ ਕੇ ਸੈਕਸ ਸਬੰਧੀ ਸਿੱਖਿਆ।

 

ਚਾਹੇ ਤੁਸੀਂ ਇੱਕ ਸੰਭਾਵੀ ਅਥਲੀਟ ਜਾਂ ਇੱਕ ਸਵੈਸੇਵਕ ਹੋ, ਅਸੀਂ ਉਮੀਦ ਕਰਦੇ ਹਾਂ ਕਿ ਤੁਸੀਂ ਸਪੈਸ਼ਲ ਓਲੰਪਿਕਸ ਨਾਲ ਆਪਣਾ ਜੀਵਨ-ਬਦਲਣ ਲਈ ਸ਼ਮੂਲੀਅਤ ਕਰਨ ਲਈ ਅੱਜ ਹੀ ਸਾਡੇ ਨਾਲ ਸੰਪਰਕ ਕਰਦੇ ਹੋ।ਪੂਰੇ ਬੀਸੀ ਵਿੱਚ 55 ਕਮਿਊਨਿਟੀਆਂ ਵਿੱਚ ਸਾਰਾ-ਸਾਲ ਚੱਲਣ ਵਾਲੇ ਪ੍ਰੋਗਰਾਮਾਂ ਵਿੱਚ ਹਿੱਸਾ ਲੈਣ ਵਾਲੇ 4,800 ਤੋਂ ਵੱਧ ਸਪੈਸ਼ਲ ਓਲੰਪਿਕਸ ਖਿਡਾਰੀਆਂ ਦੇ ਨਾਲ, ਜਿੰਨ੍ਹਾਂ ਨੂੰ 3,900 ਸਮਰਪਤ ਸਵੈ ਸੇਵਕਾਂ ਵੱਲੋਂ ਸਹਿਯੋਗ ਦਿੱਤਾ ਜਾਂਦਾ ਹੈ, ਅਸੀਂ ਜਾਣਦੇ ਹਾਂ ਕਿ ਤੁਹਾਨੂੰ ਆਪਣੇ ਭਾਈਚਾਰੇ ਵਿੱਚ ਯੋਗਦਾਨ ਪਾਉਣ ਲਈ ਇੱਕ ਫਲਦਾਇਕ, ਮਜ਼ੇਦਾਰ ਅਤੇ ਅਰਥਪੂਰਨ ਢੰਗ ਮਿਲੇਗਾ! ਸਿਰਫ਼ ਈਮੇਲ ਰਾਹੀਂ (info@specialolympics.bc.ca) ਜਾਂ ਫ਼ੋਨ ਰਾਹੀਂ (1-888-854-2276) ਨਾਲ ਸੰਪਰਕ ਕਰੋ ਅਤੇ ਅਸੀਂ ਤੁਹਾਡੀ ਸ਼ੁਰੂਆਤ ਕਰਵਾ ਦੇਵਾਂਗੇ!


SOBC fact sheet – Punjabi


(Punjabi)